ਗੁਰੂ ਅਰਜਨ ਦੇਵ - ਸਿੱਖਾਂ ਦੇ ਪੰਜਵੇਂ ਗੁਰੂ (ਪੰਜਾਬੀ ਸਿੱਖ ਕਾਮਿਕਸ) Guru Arjan Dev - Sikhan de Panjve Guru Volume 1 and Volume 2 (PUNJABI Sikh Comics)

ਗੁਰੂ ਅਰਜਨ ਦੇਵ - ਸਿੱਖਾਂ ਦੇ ਪੰਜਵੇਂ ਗੁਰੂ (ਪੰਜਾਬੀ ਸਿੱਖ ਕਾਮਿਕਸ) Guru Arjan Dev - Sikhan de Panjve Guru Volume 1 and Volume 2 (PUNJABI Sikh Comics)

Brand: Sikh Comics
549.00 INR In stock Buy at Merchant

ਗੁਰੂ ਅਰਜਨ ਦੇਵ ਇੱਕ ਆਗਿਆਕਾਰੀ ਪੁੱਤਰ, ਇੱਕ ਮਹਾਨ ਸੰਤ ਅਤੇ ਪਿਆਰ ਅਤੇ ਨਿਮਰਤਾ ਦੀ ਮੂਰਤ ਸਨ। ਉਹ ਸ਼ਹੀਦੀ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਗੁਰੂ ਵੀ ਸਨ। ਗੁਰੂ ਸਾਹਿਬ ਦਾ ਪਾਲਣ—ਪੋਸ਼ਣ ਪੰਜਾਬ ਦੇ ਗੋਇੰਦਵਾਲ ਵਿੱਚ ਹੋਇਆ। ਉਨ੍ਹਾਂ ਦੀ ਸਾਦਗੀਪੂਰਨ ਪਰਵਰਿਸ਼ ਅਤੇ ਉਥੋਂ ਦੇ ਪਵਿੱਤਰ ਮਾਹੌਲ ਦਾ ਉਨ੍ਹਾਂ ਤੇ ਡੂੰਘਾ ਪ੍ਰਭਾਵ ਪਿਆ। ਸ਼ਬਦਾਂ ਦੀ ਸਪੱਸ਼ਟ ਅਤੇ ਡੂੰਘੀ ਸੂਝ ਰੱਖਣ ਵਾਲੇ, ਗੁਰੂ ਸਾਹਿਬ ਨੇ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ ਅਤੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੀਆਂ ਇਲਾਹੀ ਬਾਣੀ ਨੇ ਗੁਰੂ ਰਾਮਦਾਸ ਜੀ ਦੇ ਦਿਲ ਨੂੰ ਛੂਹ ਲਿਆ ਅਤੇ ਅਠਾਰਾਂ ਸਾਲ ਦੀ ਉਮਰ ਵਿੱਚ ਉਹ ਸਿੱਖਾਂ ਦੀ ਪੰਜਵੀਂ ਪਾਤਸ਼ਾਹੀ ਦੇ ਰੂਪ ਵਿਚ ਬਿਰਾਜਮਾਨ ਹੋਏ। ਉਨ੍ਹਾਂ ਨੇ ਪਵਿੱਤਰ ਸਰੋਵਰ ਦਾ ਨਿਰਮਾਣ—ਕਾਰਜ ਪੂਰਾ ਕਰਵਾਇਆ ਅਤੇ ਸਿੱਖਾਂ ਦੇ ਪਰਮ ਪਵਿੱਤਰ ਅਸਥਾਨ, ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ। ਪਹਿਲੇ ਪਾਵਨ ਗ੍ਰੰਥ, ਪੋਥੀ ਸਾਹਿਬ ਦਾ ਸੰਕਲਨ ਉਨ੍ਹਾਂ ਦੀ ਨਿਗਰਾਨੀ ਹੇਠ ਹੋਇਆ। ਇਸ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਹੋਰ ਹਿੰਦੂ ਅਤੇ ਮੁਸਲਿਮ ਪੀਰਾਂ—ਫ਼ਕੀਰਾਂ ਦੀ ਬਾਣੀ ਸ਼ਾਮਲ ਸੀ। ਸੰਨ 1604 ਵਿੱਚ ਹਰਿਮੰਦਰ ਸਾਹਿਬ ਵਿੱਚ ਇਸ ਪਵਿਤੱਰ ਬੀੜ ਦਾ ਪ੍ਰਕਾਸ਼ ਕੀਤਾ ਗਿਆ ਸੀ। ਇਸ ਵਿਚ ਦਰਜ ਸੁਖਦਾਈ ਅਤੇ ਉੱਤਮ ਬਾਣੀ ਦੇ ਸਾਹਮਣੇ ਬਾਦਸ਼ਾਹ ਅਕਬਰ ਵੀ ਨਤਮਸਤਕ ਹੋਇਆ ਸੀ। ਮਈ 1606 ਵਿਚ, ਗੁਰੂ ਅਰਜਨ ਦੇਵ ਜੀ ਨੂੰ ਬਾਦਸ਼ਾਹ ਜਹਾਂਗੀਰ ਵੱਲੋਂ ਮੁਗਲ ਦਰਬਾਰ ਵਿਚ ਬੁਲਾਇਆ ਗਿਆ। ਗੁਰੂ ਸਾਹਿਬ ਉੱਤੇ ਵਿਸ਼ਵਾਸਘਾਤ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਅਤੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਨਿਰੀ ਬਦਲੇ ਦੀ ਅੱਗ ਵਿਚ, ਗੁਰੂ ਅਰਜਨ ਦੇਵ ਜੀ ਨੂੰ ਉਦੋਂ ਤੱਕ ਤਸੀਹੇ ਦੇਣ ਦੀ ਸਜ਼ਾ ਸੁਣਾਈ ਗਈ ਜਦੋਂ ਤੱਕ ਉਨ੍ਹਾਂ ਦੇ ਪ੍ਰਾਣ ਨਾ ਨਿਕਲ ਜਾਣ। ਉਨ੍ਹਾਂ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾਇਆ ਗਿਆ ਅਤੇ ਤੱਤੀ ਤਵੀ ਤੇ ਬਿਠਾ ਕੇ ਅਤੇ ਉਨ੍ਹਾਂ ਦੇ ਛਾਲਿਆਂ ਭਰੇ ਸਰੀਰ ਉੱਤੇ ਤੱਤੀ ਰੇਤ ਪਾਈ ਗਈ। ਪਰ ਗੁਰੂ ਸਾਹਿਬ ਇਸ ਨੂੰ ਕਰਤਾਰ ਦਾ ਭਾਣਾ ਸਮਝ ਕੇ ਅਡੋਲ ਰਹੇ। ਇਸ ਤਰ੍ਹਾਂ ਪੰਜ ਦਿਨਾਂ ਤੱਕ ਅਨੇਕਾਂ ਤਸੀਹੇ ਦੇ ਕੇ ਉਨ੍ਹਾਂ ਦੀ ਦੇਹ ਨੂੰ ਰਾਵੀ ਦਰਿਆ ਵਿਚ ਸੁੱਟ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਸਿੱਖ ਕੌਮ ਲਈ ਇਕ ਨਵੇਂ ਯੁਗ ਦਾ ਅਰੰਭ ਸੀ, ਜਿਸ ਨੇ ਸਿੱਖਾਂ ਵਿਚ ਮੁਗਲ ਸਲਤਨਤ ਦੇ ਜਬਰ ਵਿWਧ ਬਗਾਵਤ ਦਾ ਜੋਸ਼ ਭਰ ਦਿੱਤਾ।

Variants (1)
  • Default Title — 549.00 INR — In stock

AI Readiness

Good foundation, but some important product data is still missing.

83%